India

ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਪੈਟਰੋਲ ਤੇ ਡੀਜ਼ਲ

‘ਦ ਖ਼ਾਲਸ ਬਿਊਰੋ:- ਦੇਸ਼ ਵਿੱਚ ਤੇਲ ਕੀਮਤਾਂ ‘ਚ ਅੱਜ ਲਗਾਤਾਰ 14ਵੇਂ ਦਿਨ ਵੀ ਵਾਧਾ ਹੋਇਆ। ਸਰਕਾਰੀ ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ ਪੈਟਰੋਲ 51 ਪੈਸੇ ਤੇ ਡੀਜ਼ਲ 61 ਪੈਸੇ ਪ੍ਰਤੀ ਲਿਟਰ ਹੋਰ ਮਹਿੰਗਾ ਕਰ ਦਿੱਤਾ। ਇਸ ਵਾਧੇ ਨਾਲ ਡੀਜ਼ਲ ਦਾ ਦਿੱਲੀ ਵਿੱਚ ਭਾਅ ਸਭ ਤੋਂ ਉਪਰਲੇ ਪੱਧਰ 77.67 ਰੁਪਏ ਪ੍ਰਤੀ ਲਿਟਰ ‘ਤੇ ਜਾ ਚੁੱਕਾ ਹੈ। ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੌਮੀ ਰਾਜਧਾਨੀ ਵਿੱਚ ਪੈਟਰੋਲ ਦਾ ਭਾਅ 78.88 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਪੈਟਰੋਲ ਤੇ ਡੀਜ਼ਲ ਦਾ ਮੁੱਲ ਕ੍ਰਮਵਾਰ 7.62 ਰੁਪਏ ਤੇ 8.28 ਰੁਪਏ ਪ੍ਰਤੀ ਲਿਟਰ ਤਕ ਵਧ ਗਿਆ ਹੈ।