International

ਸਪੇਨ ‘ਚ ਘਰਾਂ ਦੀ ਕੈਦ ‘ਚੋਂ ਬਾਹਰ ਨਿਕਲੇ ਬੱਚਿਆਂ ਨੇ ਕੀਤਾ ਕੁੱਝ ਅਜਿਹਾ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਚੱਲਦੇ ਪੂਰੀ ਦੁਨੀਆਂ ‘ਚ ਲੱਗੇ ਲਾਕਡਾਊਨ ਹੁਣ ਸਪੇਨ ‘ਚ ਤਕਰੀਬਨ 6 ਹਫਤਿਆਂ ਮਗਰੋਂ ਘਰਾਂ ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਤੋਂ ਬਾਅਦ ਸਪੇਨ ਵਿੱਚ ਬੱਚੇ ਇਸ ਤਰ੍ਹਾਂ ਖੁਸ਼ ਦਿਖਾਈ ਦਿੱਤੇ। ਸਪੇਨ ‘ਚ 14 ਸਾਲ ਤੱਕ ਦੇ ਬੱਚਿਆਂ ਨੂੰ ਲਾਕਡਾਊਨ ਤੋਂ ਕੁੱਝ ਰਾਹਤ ਦਿੱਤੀ ਗਈ ਹੈ।

ਹਾਲਾਂਕਿ ਕੁੱਝ ਪਾਬੰਦੀਆਂ ਹਨ ਬੱਚਿਆਂ ਉਤੇ ਜਿਵੇਂ ਕਿ ਜਨਤਕ ਪਾਰਕਾਂ ਵਿੱਚ ਨਹੀਂ ਜਾਣਾ ਅਤੇ ਇੱਕ ਕਿੱਲੋਮੀਟਰ ਤੋਂ ਦੂਰ ਨਹੀਂ ਜਾਣਾ। ਸਪੇਨ ਵਿੱਚ ਬੀਤੇ 24 ਘੰਟਿਆਂ ਵਿੱਚ 288 ਲੋਕਾਂ ਦੀ ਮੌਤ ਹੋਈ ਹੈ। 20 ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਰੋਨਾਵਾਇਰਸ ਕਰਕੇ ਇੰਨੇ ਘੱਟ ਲੋਕਾਂ ਦੀ ਮੌਤ ਹੋਈ ਹੈ। ਸ਼ਨੀਵਾਰ ਨੂੰ ਸਪੇਨ ਵਿੱਚ 378 ਲੋਕਾਂ ਦੀ ਜਾਨ ਗਈ ਸੀ। ਸਪੇਨ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ 23 ਹਜ਼ਾਰ ਤੋਂ ਪਾਰ ਹੋ ਗਈ ਹੈ।