ਚੰਡੀਗੜ੍ਹ ਬਿਊਰੋ – ਬਟਾਲਾ ਦੇ ਨੇੜਲੇ ਪਿੰਡ ਗੰਡੇ ਦੇ ਨਾਲ ਸਬੰਧਤ ਅਤੇ ਯੂਕੇ ਦੇ ਸ਼ਹਿਰ ਸਾਊਥਾਲ ’ਚ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਹੇ 52 ਸਾਲਾ ਭਾਈ ਅਮਰੀਕ ਸਿੰਘ ਦਾ ਕੋਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਭਾਈ ਅਮਰੀਕ ਸਿੰਘ ਉੱਥੋ ਦੇ ਗੁਰਦੁਆਰਾ ਸਿੰਘ ਸਭਾ ’ਚ ਸੇਵਾਵਾਂ ਨਿਭਾ ਰਹੇ ਸਨ। ਉਹ ਕਈ ਦਿਨਾਂ ਤੋਂ ਕੋਰੋਨਾਵਾਇਰਸ ਤੋਂ ਪੀੜਤ ਸਨ ਅਤੇ ਅੱਜ ਉਹਨਾਂ ਦੀ ਮੌਤ ਹੋ ਗਈ ਹੈ। ਭਾਈ ਅਮਰੀਕ ਸਿੰਘ 15 ਸਾਲ ਪਹਿਲਾਂ ਯੂਕੇ ਗਏ ਸਨ ਤੇ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਬਣੇ। ਪਿੰਡ ਬਟਾਲਾ ਵਾਸੀਆਂ ਨੇ ਉਨ੍ਹਾਂ ਦੇ ਦੇਹਾਂਤ ਹੋਣ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।