’ਦ ਖ਼ਾਲਸ ਬਿਊਰੋ: ਆਉਣ ਵਾਲੇ 3-4 ਦਿਨਾਂ ਦੌਰਾਨ ਲਗਾਤਾਰ 2 ਪੱਛਮੀ ਗੜਬੜੀਆਂ ਪਹਾੜੀ ਖੇਤਰਾਂ ਨੂੰ ਫਿਰ ਤੋਂ ਬਰਫਵਾਰੀ ਨਾਲ ਪ੍ਰਭਾਵਿਤ ਕਰਨਗੀਆਂ, ਜਿਸ ਦੇ ਕਾਰਨ ਪੰਜਾਬ ’ਚ ਅੱਜ ਤੋਂ ਹੀ ਬੱਦਲਵਾਈ ਵੇਖੀ ਜਾ ਰਹੀ ਹੈ। ਪਹਿਲਾ ਪੱਛਮੀ ਸਿਸਟਮ ਅਗਾਮੀ 48 ਘੰਟਿਆਂ ਦੌਰਾਨ ਪ੍ਰਭਾਵਿਤ ਕਰੇਗਾ ਜਿਸ ਦੇ ਅਸਰ ਵਜੋਂ ਪੰਜਾਬ ’ਚ 1-2 ਵਾਰ ਕਿਤੇ-ਕਿਤੇ ਹਲਕੀ ਕਾਰਵਾਈ ਦੀ ਸੰਭਾਵਨਾ ਰਹੇਗੀ। ਇਸ ਕਰਨ ਕਣਕ ਦੀ ਪਛੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ।

ਦੂਸਰਾ ਪੱਛਮੀ ਸਿਸਟਮ 25-26 ਨਵੰਬਰ ਨੂੰ ਪਹਾੜੀ ਖੇਤਰਾਂ ਸਮੇਤ ਪੂਰੇ ਮੈਦਾਨੀ ਖੇਤਰਾਂ ’ਤੇ ਵੀ ਅਸਰ ਅੰਦਾਜ਼ ਹੋਵੇਗਾ, ਇਸ ਦੌਰਾਨ ਪੰਜਾਬ, ਹਰਿਆਣਾ, ਅਤੇ ਉੱਤਰ-ਪੂਰਬੀ ਰਾਜਸਥਾਨ ਦੇ ਬਹੁਤੇ ਖੇਤਰਾਂ ਵਿੱਚ ਹਲਕੀਆਂ ਦਰਮਿਆਨੀਆਂ ਫੁਹਾਰਾਂ ਦੀ ਉਮੀਦ ਰਹੇਗੀ।

25 ਨਵੰਬਰ ਦੀ ਸਵੇਰ ਤੋਂ ਹੀ ਗੰਗਾਨਗਰ, ਹਨੂੰਮਾਨਗੜ, ਫਾਜ਼ਿਲਕਾ, ਅਬੋਹਰ, ਮੁਕਤਸਰ, ਫਿਰੋਜਪੁਰ, ਬਠਿੰਡਾ, ਤਰਨਤਾਰਨ, ਅਮ੍ਰਿਤਸਰ ਖੇਤਰਾਂ ਤੋਂ ਕਾਰਵਾਈ ਸ਼ੁਰੂ ਹੋ ਜਾਵੇਗੀ। ਬਾਅਦ ਦੁਪਿਹਰ ਅਤੇ ਸ਼ਾਮ ਤੱਕ ਪੰਜਾਬ ਦੇ ਕੇਂਦਰੀ ਅਤੇ ਪੂਰਬੀ, ਮੋਗਾ, ਬਰਨਾਲਾ, ਸੰਗਰੂਰ, ਲੁਧਿਆਣਾ, ਪਟਿਆਲਾ, ਨਵਾਂਸ਼ਹਿਰ, ਮੋਹਾਲੀ ਚੰਡੀਗੜ, ਜਲੰਧਰ, ਹੁਸਿਆਰਪੁਰ, ਪਠਾਨਕੋਟ ਖੇਤਰਾਂ ਵਿੱਚ ਹਲਕੇ ਤੋਂ ਭਾਰੀ ਮੀਂਹ ਪੈ ਸਕਦਾ ਹੈ।

ਆਉਣ ਵਾਲੇ 3-4 ਦਿਨਾਂ ਦੌਰਾਨ ਬੱਦਲਵਾਈ ਦੀ ਆਉਣੀ-ਜਾਣੀ ਬਣੇ ਰਹਿਣ ਕਾਰਨ ਦਿਨ ਦੇ ਪਾਰੇ ਵਿੱਚ ਗਿਰਾਵਟ ਨਾਲ ਠੰਡ ਮਹਿਸੂਸ ਹੋਵੇਗੀ, ਖਾਸਕਰ 25 ਨਵੰਬਰ ਨੂੰ ਕੁਝ ਖੇਤਰਾਂ ਵਿੱਚ ਸੀਜਣ ਦਾ ਪਹਿਲਾ ਕੋਲਡ-ਡੇ ਦਰਜ ਕੀਤਾ ਜਾ ਸਕਦਾ ਹੈ। 26 ਨਵੰਬਰ ਦੇਰ ਸਵੇਰ ਤੋਂ ਬਾਅਦ ਮੌਸਮ ਸਾਫ ਅਤੇ ਖੁਸ਼ਕ ਹੋਣਾ ਸੁਰੂ ਹੋ ਜਾਵੇਗਾ ਤੇ ਧੁੱਪ ਵੀ ਚਮਕਦਾਰ ਹੋਵੇਗੀ ਤੇ ਦਿਨ ਵੀ ਸੁਹਾਵਣਾ ਰਹੇਗਾ।

Leave a Reply

Your email address will not be published. Required fields are marked *