International Punjab

ਮਹਾਂਮਾਰੀ ਦੌਰਾਨ ਕੈਨੇਡਾ ‘ਚ ਵੱਸਦੇ ਧਨਾਢ ਪੰਜਾਬੀ ਨੇ ਜਿੱਤਿਆ ਦੁਨੀਆ ਦਾ ਦਿਲ

ਚੰਡੀਗੜ੍ਹ(ਅਤਰ ਸਿੰਘ)- ਦੁਨੀਆ ਭਰ ਵਿੱਚ ਕਦੇ ਵੀ ਕਿਸੇ ਵੀ ਸਮੇਂ ਜੇਕਰ ਕਿਸੇ ‘ਤੇ ਕੋਈ ਮੁਸੀਬਤ ਆਉਦੀ ਹੈ ਤਾਂ ਪੰਜਾਬੀ ਹਰ ਸਮੇਂ ਹਿੱਕ ਤਾਣ ਕੇ ਮੂਹਰੇ ਹੋ ਕੇ ਖੜ ਜਾਦੇ ਹਨ। ਇਸ ਤਰ੍ਹਾਂ ਹੁਣ ਕੋਰੋਨਾਵਾਇਰਸ ਦੇ ਚੱਲਦਿਆਂ ਵਿਸ਼ਵ ਭਰ ‘ਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ।

ਅਜਿਹੇ ਹਾਲਤਾਂ ‘ਚ ਕੰਮ ਧੰਦੇ ਬੰਦ ਹੋਣ ਕਾਰਨ ਆਮ ਮੱਧ ਵਰਗੀ ਲੋਕਾਂ ਨੂੰ ਕਿਸ਼ਤਾਂ ਵੀ ਉਤਾਰਨੀਆਂ ਔਖੀਆਂ ਹੋਈਆਂ ਪਈਆਂ ਹਨ। ਜਿਸ ਦੇ ਚੱਲਦਿਆਂ ਕੈਨੇਡਾ ਵਿੱਚ ਵੱਸਦੇ ਪੰਜਾਬੀ ਸੁੱਖੀ ਬਾਠ ਨੇ ਪੰਜਾਬੀਆਂ ਦਾ ਮਾਣ ਨਾਲ ਸਿਰ ਹੋਰ ਉੱਚਾ ਚੁੱਕ ਦਿੱਤਾ ਹੈ। ਸੁੱਖੀ ਬਾਠ ਬ੍ਰਟਿਸ਼ ਕੋਲੰਬੀਆਂ ‘ਚ ਸਰੀ ਦੇ ਰਹਿਣ ਵਾਲੇ ਹਨ ਅਤੇ ਸੁੱਖੀ ਬਾਠ ਮੋਟਰਸ ਫਾਈਨੈਂਸ ਦੀਆਂ ਦੋ ਕੰਪਨੀਆਂ ਦੇ CEO ਵੀ ਹਨ। CEO ਹੋਣ ਦੇ ਨਾਤੇ ਸੁੱਖੀ ਬਾਠ ਨੇ ਕੰਪਨੀਆਂ ਨਾਲ ਜੁੜੇ ਗ੍ਰਾਹਕਾ ਲਈ ਰਾਹਤ ਭਰਿਆ ਵੱਡਾ ਐਲਾਨ ਕੀਤਾ ਹੈ।

ਸੁੱਖੀ ਬਾਠ ਨੇ ਬਿਆਨ ਜਾਰੀ ਕਰਦਿਆ ਕਿਹਾ ਕਿ, ਜਿੰਨਾਂ ਲੋਕਾਂ ਨੇ Green ਅਤੇ Quick ਫਾਈਨੈਂਸ ਕੰਪਨੀਆਂ ਤੋਂ ਲੋਨ ਲਿਆ ਹੋਇਆ ਹੈ। ਉਹਨਾਂ ਦੀਆਂ (ਮਾਰਚ ਅਤੇ ਅਪ੍ਰੈਲ) ਦੋ ਮਹੀਨਿਆਂ ਦੀਆਂ ਕਿਸ਼ਤਾਂ ਲੇਟ ਕਰ ਦਿੱਤੀਆਂ ਗਈਆਂ ਹਨ। ਤਾਂ ਜੋ ਮੋਜੂਦਾ ਸਮੇਂ ‘ਚ ਕੋਰੋਨਾਵਾਇਰਸ ਦੀ ਭਿਆਨਕ ਬਿਮਾਰੀ ਦੇ ਚੱਲਦਿਆਂ ਇਹੀ ਪੈਸਾ ਲੋੜ ਪੈਣ ‘ਤੇ ਲੋਕਾਂ ਦੇ ਕੰਮ ਆ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ, ਜਦੋ 2 ਮਹੀਨਿਆਂ ਬਾਅਦ ਕਿਸ਼ਤ ਭਰਨ ਦਾ ਸਮੇਂ ਆਵੇਗਾ ਤਾਂ ਕਿਸੇ ਵੀ ਤਰ੍ਹਾਂ ਦਾ ਵਿਆਜ ਨਹੀਂ ਲਗਾਇਆ ਜਾਵੇਗਾ।

ਦੁਨੀਆ ਭਰ ‘ਚ ਫੈਲੇ ਕੋਰੋਨਾਵਾਇਰਸ ਕਾਰਨ ਸਾਰੇ ਮੁਲਕਾਂ ਦੇ ਲੋਕਾਂ ਨੂੰ ਅਜਿਹੀਆਂ ਬੇਹੱਦ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਸੋ ਅਜਿਹੇ ਸਮੇਂ ਵਿੱਚ ਸਾਰੇ ਦੇਸ਼ਾਂ ਦੀਆਂ ਕੰਪਨੀਆਂ ਨੂੰ ਇਸੇ ਤਰ੍ਹਾਂ ਖੁਦ ਪਹਿਲ ਕਰਨ ਦੀ ਲੋੜ ਹੈ ਤਾਂ ਜੋ ਔਖੇ ਸਮੇਂ ‘ਚ ਹਰ ਵਰਗ ਦੇ ਲੋਕਾਂ ਨੂੰ ਸਹਾਰਾ ਮਿਲ ਸਕੇ।