ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਹੈ। ਪੂਰੇ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸ ਵਧਣ ਕਾਰਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਨਤਾ ਲਈ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਸਾਰੇ COVID19 ਹੈਲਪਲਾਈਨ ਨੰਬਰਾਂ ਦੀ ਸੂਚੀ ਨੂੰ ਜਾਰੀ ਕੀਤਾ ਹੈ। ਇਹ ਸਾਰੇ ਹੈਲਪਲਾਈਨ ਨੰਬਰ ਹਨ :-

ਰਾਜ ਦਾ ਨਾਮ ਹੈਲਪਲਾਈਨ ਨੰਬਰ
ਆਂਧਰਾ ਪ੍ਰਦੇਸ਼ 8662410978
ਅਰੁਣਾਚਲ ਪ੍ਰਦੇਸ਼ 9436055743
ਅਸਾਮ 6913347770
ਬਿਹਾਰ 104
ਛੱਤੀਸਗੜ੍ਹ 077122-35091
ਗੋਆ 104
ਗੁਜਰਾਤ 104
ਹਰਿਆਣਾ 8558893911
ਹਿਮਾਚਲ ਪ੍ਰਦੇਸ਼ 104
ਝਾਰਖੰਡ 104
ਕਰਨਾਟਕਾ 104
ਕੇਰਲਾ 0471-2552056
ਮੱਧ-ਪ੍ਰਦੇਸ਼ 0755-2527177
ਮਹਾਰਾਸ਼ਟਰ 020-26127394
ਮਨੀਪੁਰ 3852411668
ਮੇਘਾਲਿਆ 108
ਮਿਜੋਰਾਮ 102
ਨਾਗਾਲੈਂਡ 7005539653
ਓਡੀਸ਼ਾ 9439994859
ਪੰਜਾਬ 104
ਰਾਜਸਥਾਨ 0141-2225624
ਸਿੱਕਮ 104
ਤਾਮਿਲਨਾਡੂ 044-29510500
ਤੇਲੰਗਾਨਾ 104
ਤ੍ਰਿਪੁਰਾ 0381-2315879
ਉਤਰਾਖੰਡ 104
ਉੱਤਰ-ਪ੍ਰਦੇਸ਼ 18001805145
ਪੱਛਮ-ਬੰਗਾਲ 3323412600

 

ਕੇਂਦਰ ਸ਼ਾਸਤ ਪ੍ਰਦੇਸ਼ ਹੈਲਪਲਾਇਨ ਨੰਬਰ
ਅੰਡੇਮਾਨ ਅਤੇ ਨਿਕੋਬਾਰ ਟਾਪੂ 03192-232102
ਚੰਡੀਗੜ੍ਹ 9779558282
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ 104
ਦਿੱਲੀ 011-22307154
ਜੰਮੂ 1912520982
ਕਸ਼ਮੀਰ 1942440283
ਲੱਦਾਖ 1982256462
ਲਕਸ਼ਦਵੀਪ 104
ਪੁਡੂਚੇਰੀ 104

ਅਮਰੀਕਾ ਵਿਚਲੇ ਭਾਰਤੀ ਦੂਤਘਰ ਨੇ ਨਾਵਲ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਨਵੀਂ ਦਿੱਲੀ ਵੱਲੋਂ ਲਾਗੂ ਕੀਤੀ ਗਈ ਯਾਤਰਾ ਪਾਬੰਦੀਆਂ ਬਾਰੇ ਸਵਾਲਾਂ ਦੇ ਹੱਲ ਲਈ 24 ਘੰਟਿਆਂ ਦੀ ਹੈਲਪਲਾਈਨ ਸਥਾਪਿਤ ਕੀਤੀ ਹੈ। ਇਹ ਹੈਲਪਲਾਈਨ ਨੰਬਰ ਵਾਸ਼ਿੰਗਟਨ ਡੀ.ਸੀ. ਦੇ ਦੂਤਾਵਾਸ ਅਤੇ ਐਟਲਾਂਟਾ, ਸ਼ਿਕਾਗੋ, ਨਿਊਯਾਰਕ, ਹਿੰਸਟਨ ਅਤੇ ਸੈਨ ਫਰਾਂਸਿਸਕੋ ਵਿਖੇ ਸਥਿਤ ਦੂਤਾਵਾਸਾਂ ‘ਤੇ ਚਲਾਏ ਜਾ ਰਹੇ ਹਨ।