India Punjab

ਬੈਂਸ ਭਰਾ ਦਰਿਆ ਪਾਰ ਕਰਕੇ ਹਰਿਆਣਾ ‘ਚ ਵੜੇ

‘ਦ ਖ਼ਾਲਸ ਬਿਊਰੋ:- ਬੈਂਸ ਭਰਾ ਦਰਿਆ ਪਾਰ ਕਰਕੇ ਹਰਿਆਣਾ ਐਂਟਰ ਹੋ ਗਏ ਹਨ।  ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਅੱਗੇ ਵਧਣ ਤੋਂ ਰੋਕਿਆ ਸੀ ਜਿਸ ਕਰਕੇ ਇਹ ਦਰਿਆ ਪਾਰ ਕਰਕੇ ਅੱਗੇ ਵਧੇ ਹਨ। ਹਰਿਆਣਾ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ।  ਹਰਿਆਣਾ ਵਿੱਚ ਐਂਟਰੀ ਕਰਨ ਤੋਂ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਹੈ।  ਇਹ ਸੰਘਰਸ਼ ਅਜੇ ਤੱਕ ਜਾਰੀ ਹੈ।

ਫ਼ਤਿਹਗੜ੍ਹ ਸਾਹਿਬ ਤੋਂ ਮੋਟਰਸਾਈਕਲ ਯਾਤਰਾ ਦਿੱਲੀ ਵੱਲ ਨੂੰ ਰਵਾਨਾ ਹੋਈ ਹੈ। ਇਹ ਮੋਟਰਸਾਈਕਲ ਯਾਤਰਾ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਕੀਤੇ ਗਏ ਖੇਤੀ ਨਾਲ ਸਬੰਧਤ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਗਈ ਹੈ।