ਚੰਡੀਗੜ੍ਹ-(ਕਮਲਪ੍ਰੀਤ ਕੌਰ)  ਅੱਜ ਹੇਠਲੀ ਅਦਾਲਤ ਪਟਿਆਲਾ ਹਾਊਸ ਵਿੱਚ ਨਿਰਭਯਾ ਦੇ ਦੋਸ਼ੀਆਂ ਦਾ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਚਾਰੇ ਦੋਸ਼ੀਆਂ ਨੂੰ ਹੁਣ 3 ਮਾਰਚ 2020 ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ ਤੇ ਚਾਰੇ ਦੋਸ਼ੀਆਂ ਨੂੰ ਇਕੱਠੇ ਹੀ ਫਾਹੇ ਤੇ ਟੰਗਿਆ ਜਾਵੇਗਾ। ਦੋਸ਼ੀਆਂ ਦੇ ਵਕੀਲ ਨੇ ਮੁੜ ਤੋਂ ਅਪੀਲ ਦਾਖਿਲ ਕਰਨ ਦਾ  ਬਿਆਨ ਦਿੱਤਾ ਹੈ। ਪਹਿਲਾਂ ਵੀ ਦੋ ਵਾਰ ਫਾਂਸੀ ਟਲ ਚੁੱਕੀ ਹੈ। ਨਵਾਂ ਡੈੱਥ ਵਾਰੰਟ ਜਾਰੀ ਕਰਨ ਤੋਂ ਬਾਅਦ ਦੋਸ਼ੀ ਵਿਨੈ ਸ਼ਰਮਾ ਭੁੱਖ ਹੜਤਾਲ ਤੇ ਬੈਠ ਗਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਤਿਹਾੜ ਜੇਲ੍ਹ ਸੁਪਰਡੈਂਟ ਨੂੰ ਨਿਯਮਾਂ ਦੇ ਅਨੁਸਾਰ ਦੋਸ਼ੀਆਂ ਦੀ ਦੇਖਭਾਲ ਕਰਨ ਦੇ ਆਦੇਸ਼ ਦਿੱਤੇ ਹਨ।