Punjab

ਪੰਜਾਬ ਬਜਟ 2020-21: ਕਿਸਨੂੰ ਮਿਲਿਆ ਕਿੰਨਾ ਪੈਸਾ,ਇੱਕ-ਇੱਕ ਗੱਲ ਇੱਥੇ ਪੜ੍ਹੋ

ਚੰਡੀਗੜ੍ਹ- (ਪੁਨੀਤ ਕੌਰ) ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਵਰ੍ਹੇ 2020-21 ਲਈ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਅੱਗੇ ਤੁਸੀਂ ਪੜ੍ਹ ਸਕਦੇ ਹੋ ਵਿੱਤ ਮੰਤਰੀ ਨੇ ਤੁਹਾਡੀ ਸਿਹਤ,ਪੜ੍ਹਾਈ,ਭੋਜਨ,ਖੇਤੀਬਾੜੀ,ਸੁਰੱਖਿਆ ਆਦਿ ਲਈ ਕਿੰਨੇ ਰੁਪਏ ਤੁਹਾਨੂੰ ਦਿੱਤੇ ਹਨ ਅਤੇ ਹੋਰ ਵੀ ਕੁੱਝ ਨਵੀਂਆਂ ਗੱਲਾਂ ਇਸ ਬਜਟ ਵਿੱਚ ਹਨ।

ਮਨਪ੍ਰੀਤ ਬਾਦਲ ਦਾ ਪਿਟਾਰਾ

  1. ਖੇਤੀਬਾੜੀ ਲਈ 12,526 ਕਰੋੜ ਰੁਪਏ ਰਾਖਵੇਂ ਰੱਖੇ।
  2. ਸਿੱਖਿਆ ਲਈ 13,92 ਕਰੋੜ ਰੁਪਏ ਰਾਖਵੇਂ।
  3. ਸਿਹਤ ਲਈ 4,675 ਕਰੋੜ ਰੁਪਏ।
  4. ਸਮਾਜਿਕ ਨਿਆਂ ਲਈ 901 ਕਰੋੜ ਰੁਪਏ।
  5. ਮਹਿਲਾਵਾਂ ਤੇ ਬੱਚਿਆ ਦੀ ਭਲਾਈ ਲਈ 3,498 ਕਰੋੜ।
  6. ਖੇਡਾਂ ਲਈ 270 ਕਰੋੜ ਰੁਪਏ ਰਾਖਵੇਂ ਰੱਖੇ ਗਏ।
  7. ਪੇਂਡੂ ਵਿਕਾਸ ਲਈ 5026 ਕਰੋੜ।
  8. ਸੜਕਾਂ ਲਈ 2,276 ਕਰੋੜ ਰੁਪਏ ਰਾਖਵੇਂ।
  9. ਪੀਣ ਵਾਲੇ ਪਾਣੀ ਲਈ 2029 ਕਰੋੜ।
  10. ਨਹਿਰਾਂ ਦੇ ਪਾਣੀ ਲਈ 2510 ਕਰੋੜ ਰੁਪਏ ਰਾਖਵੇਂ ਰੱਖੇ।
  11. ਮੋਬਾਇਲ ਫ਼ੋਨਾਂ ਲਈ 100 ਕਰੋੜ ਰੁਪਏ।
  12. ਮੁਫ਼ਤ ਬਿਜਲੀ ਦੀ ਸਬਸਿਡੀ ਲਈ 9,275 ਕਰੋੜ।
  13. ਮੱਕੀ ਲਈ 200 ਕਰੋੜ ਰੁਪਏ ਰਾਖਵੇਂ ਰੱਖੇ ਗਏ।
  14. ਅਵਾਰਾ ਪਸ਼ੂਆਂ ਦੀ ਸੰਭਾਲ ਲਈ 25 ਕਰੋੜ ਰੁਪਏ।
  15. ਫ਼ਾਜਿਲਕਾ ‘ਚ ਵੈਂਟਨਰੀ ਕਾਲਜ ਖੋਲਣ ਲਈ 10 ਕਰੋੜ।
  16. ਹੁਸ਼ਿਆਰਪੁਰ ‘ਚ ਮਿਲਟਰੀ ਟਰੇਨਿੰਗ ਲਈ 11 ਕਰੋੜ ਰੁਪਏ ਰਾਖਵੇਂ ਰੱਖੇ ਗਏ>
  17. ਪੰਜਾਬ ਸਕਿੱਲ ਡਿਵੈਲਪਮੈਂਟ -148 ਕਰੋੜ।
  18. ਸਨਅਤੀ ਪਾਰਕਾਂ ਦੀ ਅਪਗਰੇਡੇਸ਼ਨ ਲਈ 131 ਕਰੋੜ।
  19. ਅਨੰਦਪੁਰ ਸਾਹਿਬ -ਰੋਪੜ -ਬੰਗਾ ਗੁਰੂ ਤੇਗ ਬਹਾਦਰ ਮਾਰਗ ਬਣੇਗਾ।
  20. ਬਾਦਲਾਂ ਤੇ ਕੈਪਟਨ ਦੇ ਪਸੰਦੀਦਾ ਡੇਰਾ ਬੱਲਾਂ ਦੀ ਖੂਬਸੂਰਤੀ ਲਈ ਮਨਪ੍ਰੀਤ ਬਾਦਲ ਵੱਲੋਂ 5 ਕਰੋੜ ਦਾ ਐਲਾਨ।
  21. ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਲਈ 12ਵੀਂ ਤੱਕ ਮੁਫਤ ਸਿੱਖਿਆ-ਵਿੱਤ ਮੰਤਰੀ।
  22. 10500 ਘਰ ਬਣਾ ਕੇ ਦਿੱਤੇ ਜਾਣਗੇ।
  23. ਲੁਧਿਆਣੇ ‘ਚ ਨਵੇਂ ਸੀਨੀਅਰ ਸੈਕੰਡਰੀ ਸਕੂਲ ਲਈ 3 ਕਰੋੜ।
  24. 19 ਨਵੇਂ IIT ਸਥਾਪਿਤ ਕਰਨ ਦਾ ਐਲਾਨ।
  25. ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ 25 ਕਰੋੜ ਰਾਖਵੇਂ।
  26. ਬੇਜ਼ਮੀਨੇ ਤੇ ਖੇਤ ਮਜ਼ਦੂਰਾਂ ਲਈ ਕਰਜਾ ਮੁਆਫੀ ਦਾ ਕੀਤਾ ਐਲਾਨ।
  27. ਸੇਵਾਮੁਕਤੀ ਦਾ ਸਮਾਂ 2 ਸਾਲ ਘਟਾਇਆ,58 ਸਾਲਾਂ ਮੁਲਾਜ਼ਮ ਸੇਵਾਮੁਕਤ ਹੋਵੇਗਾ।
  28. ਪੰਜਾਬ ‘ਚ ਨਵੀਂ ਭਰਤੀ ਤੁਰੰਤ ਸ਼ੁਰੂ।
  29. 1 ਮਾਰਚ ਤੋਂ ਕਰਨਗੇ ਡੀਏ ਦੀ 6 ਫੀਸਦੀ ਕਿਸ਼ਤ ਕਰਾਂਗੇ ਜਾਰੀ।
  30. ਸਰਕਾਰੀ ਸਕੂਲਾਂ ‘ਚ ਮੁਫ਼ਤ ਸੈਨੇਟਰੀ ਪੈਡ ਦੇਣ ਲਈ 13 ਕਰੋੜ ਰੁਪਏ ਰਾਖਵੇਂ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਅਸੈਂਬਲੀ ‘ਚ 1,54,805 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਸਦਨ ਸੋਮਵਾਰ ਤੱਕ ਮੁਲਤਵੀ ਕੀਤਾ ਗਿਆ ਹੈ।