Punjab

ਪਾਵਨ ਸਰੂਪ ਮਾਮਲਾ : ਇਕਾਂਤਵਾਸ ਖਤਮ ਹੁੰਦਿਆਂ ਸਭ ਕੁੱਝ ਸਪੱਸ਼ਟ ਕਰਾਂਗਾ – ਡਾ. ਰੂਪ ਸਿੰਘ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ SGPC ਦੇ ਮੁੱਖ ਸਕੱਤਰ ਰੂਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਸਬੰਧੀ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਧਣ- ਘਟਣ ਦੇ ਗੰਭੀਰ ਮਸਲੇ ਸਬੰਧੀ ਮੌਜੂਦਾ ਮੁੱਖ ਸਕੱਤਰ ਹੋਣ ਕਰਕੇ ਮੈਂ ਇਖਲਾਕੀ ਜਿੰਮੇਵਾਰੀ ਮੰਨ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕਾ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਦੋਸ਼ੀ ਹਾਂ? ਮੈਂ ਹਰ ਤਰ੍ਹਾਂ ਦੀ ਪੜਤਾਲ ਚ ਸਹਿਯੋਗ ਦਿੱਤਾ ਹੈ ਤੇ ਹੁਣ ਵੀ ਸਹਿਯੋਗ ਦੇਵਾਂਗਾ।

ਕੈਨੇਡਾ ਜਾਣਾ ਮੇਰੀ ਪਰਿਵਾਰਕ ਮਜਬੂਰੀ ਸੀ ਜਿਸ ਲਈ ਮਾਰਚ ਮਹੀਨੇ ਤੋਂ ਯਤਨਸ਼ੀਲ ਸੀ। ਪ੍ਰਧਾਨ ਸਾਹਿਬ ਪਾਸੋਂ 40 ਦਿਨਾਂ ਲਈ ਲਿਖਤੀ ਆਗਿਆ ਤੇ ਵਿਦੇਸ਼ ਦੀ ਛੁੱਟੀ ਪਰਵਾਨ ਕਰਵਾ ਕੇ ਗਿਆ ਸੀ। ਗਿਣੀ ਮਿਣੀ ਸਾਜਿਸ਼ ਤਹਿਤ ਦੋਸ਼ੀਆਂ ਨੂੰ ਛੱਡ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੈਨੂੰ ,ਗੁਰੂ ਰਾਮਦਾਸ ਪਾਤਸ਼ਾਹ ਜੀ ‘ਤੇ ਪੂਰਨ ਭਰੋਸਾ ਹੈ, ਜਲਦੀ ਹੀ ਸੱਚ ਸਭ ਦੇ ਸਾਹਮਣੇ ਆਵੇਗਾ। ਇਕਾਂਤਵਾਸ ਖਤਮ ਹੁੰਦਿਆ ਸਭ ਕੁੱਝ ਸਪੱਸ਼ਟ ਕਰਾਂਗਾ’।