‘ਦ ਖ਼ਾਲਸ ਬਿਊਰੋ- ਇੱਕ ਪਾਸੇ ਭਾਰਤ ਤੇ ਚੀਨ ਵਿਚਾਲੇ ਲੱਦਾਖ ਮਸਲੇ ’ਤੇ ਵਾਰਤਾਲਾਪ ਚੱਲ ਰਹੀ ਹੈ ਪਰ ਦੂਜੇ ਹੀ ਪਾਸੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਤਿੱਬਤ ’ਚ ਅਸਲ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ। ਚੀਨ ਤੇ ਪਾਕਿਸਤਾਨ ਆਉਂਦੇ ਸਿਆਲ ਤੱਕ ਭਾਰਤ ਨੂੰ ਪਾਣੀ ਦੇ ਰਸਤੇ ਦੋਵੇਂ ਪਾਸਿਓਂ ਘੇਰਨ ਦੀਆਂ ਤਿਆਰੀਆਂ ਕਰ ਰਹੇ ਹਨ।

ਭਾਰਤ ਦੀ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਸੈਟੇਲਾਈਟ ‘ਐਮੀਸੈਟ’ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਤਿੱਬਤ ’ਚ ਅਸਲ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ।

ਇਸ ਸੈਟੇਲਾਈਟ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਵੱਲੋਂ ਚਲਾਇਆ ਜਾਂਦਾ ਹੈ। ਇਹ ਸੈਟੇਲਾਈਟ ਬਿਜਲਈ ਇੰਟੈਲੀਜੈਂਸ (ELINT) ਸਿਸਟਮ ‘ਕੌਟੱਲਯ’ ਨਾਲ ਲੈਸ ਹੈ। ISRO ਵੱਲੋਂ ਤਿਆਰ ਕੀਤੇ ਗਏ ਐਮੀਸੈਟ ਦਾ ELINT ਮਿਸ਼ਨ ਉਨ੍ਹਾਂ ਰੇਡੀਓ ਸਿਗਨਲਾਂ ਦੀ ਪਛਾਣ ਕਰਦਾ ਹੈ ਜਿਨ੍ਹਾਂ ਦੀ ਵਰਤੋਂ ਦੁਸ਼ਮਣ ਵੱਲੋਂ ਕੀਤੀ ਜਾਂਦੀ ਹੈ। ਇਹ ਸੈਟੇਲਾਈਟ ਬੀਤੇ ਦਿਨ ਅਰੁਣਾਚਲ ਪ੍ਰਦੇਸ਼ ਨੇੜਲੇ ਤਿੱਬਤੀ ਇਲਾਕੇ ਦੇ ਉੱਪਰੋਂ ਲੰਘਿਆ ਸੀ ਜਿੱਥੇ ਚੀਨੀ ਫੌਜ ਤਾਇਨਾਤ ਹੈ।

ਜਾਣਕਾਰੀ ਮੁਤਾਬਕ ਚੀਨੀ ਫੌਜਾਂ ਦੇਪਸਾਂਗ ਸੈਕਟਰ ’ਚ ਵੀ ਇਕੱਠੀਆਂ ਹੋ ਚੁੱਕੀਆਂ ਹਨ ਕਿਉਂਕਿ ਚੀਨੀ ਫੌਜੀ ਐੱਲਏਸੀ ਨੇੜੇ ਮੋਰਚੇ ਪੁੱਟਦੇ ਦਿਖਾਈ ਦਿੱਤੇ ਹਨ। ਚੀਨੀ ਫੌਜਾਂ ਨੇ 2013 ’ਚ ਵੀ ਦੇਪਸਾਂਗ ਇਲਾਕੇ ’ਚ ਘੁਸਪੈਠ ਕੀਤੀ ਸੀ।

Leave a Reply

Your email address will not be published. Required fields are marked *