ਚੰਡੀਗੜ੍ਹ-  ਹੁਣ ਤੱਕ ਖਤਰਨਾਕ ਕੋਰੋਨਾਵਾਇਰਸ ਦੁਨੀਆਂ ਭਰ ‘ਚ ਲਗਭਗ 90 ਤੋਂ ਵੱਧ ਦੇਸਾਂ ਵਿੱਚ ਫੈਲ ਚੁੱਕਿਆ ਹੈ। ਇੱਕ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਲਗਭਗ 3600 ਮੌਤਾਂ ਹੋ ਚੁੱਕੀਆਂ ਹਨ।

ਚੀਨ ਅਤੇ ਭਾਰਤ ਤੋਂ ਬਾਅਦ ਇਟਲੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਹੁਣ ਹਾਲਾਤ ਇਟਲੀ ਵਿੱਚ ਵੀ ਚਿੰਤਾਜਨਕ ਹੋ ਗਏ ਹਨ। ਇਟਲੀ ‘ਚ ਇੱਕ ਹੀ ਦਿਨ ਵਿੱਚ ਮਰਨ ਵਾਲਿਆਂ ਦੀ ਗਿਣਤੀ 133 ਦਰਜ ਕੀਤੀ ਗਈ ਹੈ ਅਤੇ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 366 ਹੋ ਗਈ ਹੈ ਅਤੇ ਮਰੀਜ਼ਾ ਦੀ ਗਿਣਤੀ 7,400 ਤੱਕ ਪਹੁੰਚ ਗਈ ਹੈ। ਇਟਲੀ ਦੇ ਲੋਮਬਾਰਡੀ ਵਿੱਚ ਕਿਸੇ ਨੂੰ ਨਾ ਬਾਹਰ ਜਾਣ ਦੀ ਆਗਿਆ ਹੈ ਨਾ ਹੀ ਦਾਖਲ ਹੋਣ ਦੀ। ਇਸ ਤੋਂ ਇਲਾਵਾ 14 ਸੂਬਿਆਂ ਵਿੱਚ ਇਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸੋਮਵਾਰ ਨੂੰ ਚੀਨ ‘ਚ 40 ਨਵੇਂ ਕੇਸ ਸਾਹਮਣੇ ਆਏ ਹਨ। ਇਹ ਹੈਲਥ ਕਮਿਸ਼ਨ ਵਲੋਂ 20 ਜਨਵਰੀ ਤੋਂ ਲਗਾਤਾਰ ਜਾਰੀ ਕੀਤੇ ਜਾ ਰਹੇ ਅੰਕੜਿਆਂ ਦਾ ਸਭ ਤੋਂ ਘੱਟ ਅੰਕੜਾ ਹੈ। ਚੀਨ ਦੇ ਅਧਿਕਾਰੀ ਨੇ ਕਿਹਾ, “ਇਸ ਦੇ ਬਾਵਜੂਦ ਸਾਨੂੰ ਜ਼ਿਆਦਾ ਸੂਚੇਤ ਰਹਿਣ ਦੀ ਲੋੜ ਹੈ। ਅਸੀਂ ਇਸ ਵਾਇਰਸ ਨੂੰ ਲੈ ਕੇ ਕੋਈ ਬੇਪਰਵਾਹੀ ਨਾ ਵਰਤੀਏ।

ਈਰਾਨ ’ਚ ਹੁਣ ਤੱਕ 194 ਮੌਤਾਂ ਹੋਈਆਂ ਹਨ ਅਤੇ ਮਰੀਜ਼ਾਂ ਦੀ ਗਿਣਤੀ 6,566 ਤੱਕ ਪਹੁੰਚ ਚੁੱਕੀ ਹੈ। ਕੇਰਲ ਵਿੱਚ ਤਿੰਨ ਸਾਲ ਦੇ ਬੱਚੇ ਨੂੰ ਕੋਰੋਨਾਵਾਇਰਸ ਪੌਜ਼ੀਟਿਵ ਆਇਆ ਹੈ।

ਭਾਰਤ ਵਿੱਚ ਮਰੀਜ਼ਾ ਦੀ ਗਿਣਤੀ 40 ਪਹੁੰਚ ਗਈ ਹੈ। ਸਰਕਾਰ ਵਲੋਂ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ‘ਚ ਹੁਣ ਤੱਕ ਦੋ ਕੇਸਾਂ ਦੀ ਪੁਸ਼ਟੀ ਹੋਈ ਹੈ। ਮਰੀਜ਼ ਇਟਲੀ ਤੋਂ ਆਏ ਸਨ। ਹਾਲਾਂਕਿ ਮਰੀਜ਼ਾਂ ਦੀ ਫਾਈਨਲ ਰਿਪੋਰਟ ਪੂਣੇ ਤੋਂ ਆਉਣੀ ਅਜੇ ਬਾਕੀ ਹੈ।ਪੰਜਾਬ ‘ਚ ਹੁਣ ਤੱਕ ਦੋ ਕੇਸਾਂ ਦੀ ਪੁਸ਼ਟੀ ਹੋਈ ਹੈ। ਮਰੀਜ਼ ਇਟਲੀ ਤੋਂ ਆਏ ਸਨ। ਹਾਲਾਂਕਿ ਮਰੀਜ਼ਾਂ ਦੀ ਫਾਈਨਲ ਰਿਪੋਰਟ ਪੂਣੇ ਤੋਂ ਆਉਣੀ ਅਜੇ ਬਾਕੀ ਹੈ।