ਚੰਡੀਗੜ੍ਹ- ਕੋਰੋਨਾਵਾਇਰਸ ਕਾਰਨ ਐਮਾਜ਼ੋਨ ਕੰਪਨੀ ਨੇ 10 ਲੱਖ ਤੋਂ ਜ਼ਿਆਦਾ ਪ੍ਰੋਡਕਟਸ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਮੰਗਲਵਾਰ ਨੂੰ ਦਿੱਤੀ ਸੀ। ਇਸ ਤੋਂ ਇਲਾਵਾ ਐਮਾਜ਼ੋਨ ਨੇ 10 ਹਜ਼ਾਰ ਤੋਂ ਜ਼ਿਆਦਾ ਡੀਲਸ ਨੂੰ ਮਰਚੈਂਟ ਆਫਰ ਤੋਂ  ਹਟਾਇਆ ਹੈ । ਦੁਨੀਆ ਦੀ ਸਭ ਤੋਂ ਵੱਡੀ ਰਿਟੇਲਰ ਕੰਪਨੀ ਨੇ ਵਿਸ਼ਵ ਭਰ ਚ ਫੈਲੀ ਹੈਲਥ ਸਮੱਸਿਆ ਲਈ ਆਪਣੇ ਪਲੇਟਫਾਰਮ ਤੇ ਸਖਤੀ ਕੀਤੀ ਹੈ।

ਇਸ ਹਫਤੇ ਦੀ ਸ਼ੁਰੂਆਤ ਚ ਇਟਲੀ ਨੇ ਇੰਟਰਨੈੱਟ ਤੇ ਸੈਨੀਟਾਈਜ਼ਿੰਗ ਸੈੱਲ ਅਤੇ ਹਾਈਜੀਨ ਮਾਸਕ ਦੀਆਂ ਕੀਮਤਾਂ ਚ ਵਾਧੇ ਨੂੰ ਲੈ ਕੇ ਹੁਕਮ ਦਿੱਤੇ ਹਨ । ਇਸ ਹਫਤੇ ਦੀ ਸ਼ੁਰੂਆਤ ਚ ਕੋਰੋਨਾਵਾਇਰਸ ਦੇ ਫੈਲਦੇ ਜਾਲ ਕਾਰਨ ਯੂਰਪ ਚ ਹਾਈਜੀਨ ਮਾਸਕ ਅਤੇ ਸੈਨੀਟਾਈਜ਼ਿੰਗ ਸੈੱਲ ਦੀਆਂ ਕੀਮਤਾਂ ਚ ਵਾਧਾ ਕਰ ਦਿੱਤਾ ਹੈ।

ਕੋਰੋਨਾਵਾਇਰਸ ਕਾਰਨ ਹੁਣ ਤਕ 2,797 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਚ ਕਹਿਰ ਬਰਸਾ ਰਹੇ ਕੋਰੋਨਾਵਾਇਰਸ ਨਾਲ ਦੁਨੀਆ ਭਰ 83 , 000 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਨੂੰ ਕੋਵਿਡ – 19 ਨਾਂ ਦਿੱਤਾ ਹੈ । ਆਸਟ੍ਰੇਲੀਆ ਤੋਂ ਲੈ ਕੇ ਈਰਾਨ ਤਕ ਚ ਸਰਕਾਰ ਦੁਆਰਾ ਸਕੂਲ , ਈਵੈਂਟ ਆਦਿ ਬੰਦ ਕਰ ਦਿੱਤੇ ਗਏ ਹਨ । ਇਸ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਬਾਰਸੀਲੋਨਾ ਚ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ 2020 ਨੂੰ ਰੱਦ ਕਰ ਦਿੱਤਾ ਗਿਆ ਹੈ । ਇਕ ਹੋਰ ਵੈੱਬਸਾਈਟ ਤੇ ਵੀ ਮਾਸਕ ਦੀਆਂ ਕੀਮਤਾਂ ਚ ਵਾਧਾ ਕਰ ਦਿੱਤਾ ਗਿਆ ਹੈ।

ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ , 10 ਐੱਨ 95 ਮਾਸਕ ਦੇ ਪੈਕ ਦੀ ਕੀਮਤ 128 ਡਾਲਰ ਤਕ ਕਰ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਇਹ ਕੀਮਤ ਔਸਤ ਪਾਈਜ਼ ਤੋਂ ਲਗਭਗ 41. 24 ਡਾਲਰ ਜ਼ਿਆਦਾ ਹੈ। ਇਸੇ ਤਰ੍ਹਾਂ ਹੋਰ ਪ੍ਰੋਡਕਟਸ ਦੀਆਂ ਕੀਮਤਾਂ ਚ ਵਾਧਾ ਵੀ ਦੇਖਿਆ ਗਿਆ ਹੈ । ਗਲੋਬਲ ਅਰਥਵਿਵਸਥਾ ਤੇ ਕੋਰੋਨਾਵਾਇਰਸ ਦਾ ਅਸਰ ਵਧਣ ਕਾਰਨ ਸ਼ੇਅਰ ਬਾਜ਼ਾਰਾਂ ਚ ਗਿਰਾਵਟ ਜਾਰੀ ਹੈ । ਘਰੇਲੂ ਸ਼ੇਅਰ ਬਾਜ਼ਾਰਾਂ ਚ ਸ਼ੁੱਕਰਵਾਰ ਨੂੰ ਲਗਾਤਾਰ 6ਵੇਂ ਦਿਨ ਗਿਰਾਵਟ ਰਹੀ ਅਤੇ ਸੈਂਸੈਕਸ 1,448 ਅੰਕ ਡਿੱਗ ਗਿਆ।