ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐਤਵਾਰ ਦਿੱਲੀ ਦੇ ਵਿਗਿਆਨ ਭਵਨ ‘ਚ ਆਯੋਜਿਤ 10ਵੀਂ ਭਾਰਤੀ ਵਿਦਿਆਰਥੀ ਸੰਸਦ ਵਿਖੇ ਕਰਵਾਏ ਪ੍ਰੋਗਰਾਮ ‘ਚ ‘ਆਦਰਸ਼ ਮੁੱਖ ਮੰਤਰੀ 2019’ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪੁਰਸਕਾਰ ਉੱਤਮ ਵਿਦਿਅਕ, ਖੋਜ ਅਤੇ ਚੰਗੀ ਸਿੱਖਿਆ ਨੀਤੀ ਕਰਕੇ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਹ ਪੁਰਸਕਾਰ ਦਿੱਤਾ ਹੈ।

ਇਹ ਤਿੰਨ ਰੋਜ਼ਾ ਪ੍ਰੋਗਰਾਮ 20 ਤੋਂ 23 ਫਰਵਰੀ ਤੱਕ ਇੰਡੀਅਨ ਸਟੂਡੈਂਟਸ ਪਾਰਲੀਮੈਂਟ ਫਾਊਂਡੇਸ਼ਨ, ਐੱਮਆਈਟੀ ਸਕੂਲ ਆਫ਼ ਗਵਰਨਮੈਂਟ ਅਤੇ ਐੱਮਆਈਟੀ ਵਰਲਡ ਪੀਸ ਯੂਨੀਵਰਸਿਟੀ (ਪੂਨੇ) ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਹ ਤਿੰਨ ਰੋਜ਼ਾ ਪ੍ਰੋਗਰਾਮ 20 ਤੋਂ 23 ਫਰਵਰੀ ਤੱਕ ਇੰਡੀਅਨ ਸਟੂਡੈਂਟਸ ਪਾਰਲੀਮੈਂਟ ਫਾਊਂਡੇਸ਼ਨ, ਐੱਮਆਈਟੀ ਸਕੂਲ ਆਫ਼ ਗਵਰਨਮੈਂਟ ਅਤੇ ਐੱਮਆਈਟੀ ਵਰਲਡ ਪੀਸ ਯੂਨੀਵਰਸਿਟੀ (ਪੂਨੇ) ਦੁਆਰਾ ਆਯੋਜਿਤ ਕੀਤਾ ਗਿਆ ਸੀ।  ਇਸ ਮੌਕੇ ਪ੍ਰੋਗਰਾਮ ਵਿੱਚ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਵੀ ਮੌਜੂਦ ਸਨ। ਇਹ ਜਾਣਕਾਰੀ ਪੰਜਾਬ ਕਾਂਗਰਸ ਨੇ ਆਪਣੇ ਅਧਿਕਾਰਕ ਟਵੀਟਰ ਅਕਾਊਂਟ ‘ਤੇ ਟਵੀਟ ਕਰਕੇ ਵੀ ਦਿੱਤੀ ਹੈ।

Leave a Reply

Your email address will not be published. Required fields are marked *