Punjab

ਕਪੂਰਥਲਾ ਵਾਲੇ ਜ਼ਰੂਰ ਪੜ੍ਹ ਲੈਣ,ਕਰਫਿਊ ‘ਚ ਤੁਹਾਨੂੰ ਕੀ-ਕੀ ਮਿਲੇਗਾ

ਚੰਡੀਗੜ੍ਹ- (ਹਿਨਾ) ਕਪੂਰਥਲਾ ਦਫ਼ਤਰ ਮੈਜਿਸਟਰੇਟ ਨੇ ਕੋਰੋਨਾਵਾਇਰਸ ਦੇ ਫੈਲਣ ਤੋਂ ਬਚਾਅ ਸੰਬੰਧੀ ਲਗਾਏ ਗਏ ਕਰਫਿਊ ਦੌਰਾਨ ਵੱਖ-ਵੱਖ ਸੇਵਾਵਾਂ ਬਾਰੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਕਪੂਰਥਲਾ ਵਿੱਚ 23 ਮਾਰਚ ਨੂੰ ਬਾਅਦ ਦੁਪਹਿਰ 1.00 ਵਜੇ ਤੋਂ ਅਗਲੇ ਹੁਕਮਾਂ ਤੱਕ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਵਿੱਚ ਕੋਈ ਵੀ ਦੁਕਾਨ ਖੋਲਣ ‘ਤੇ ਕਿਸ ਵੀ ਵਿਅਕਤੀ ਦੇ ਚੱਲਣ ਫਿਰਨ ਤੇ ਮਨਾਹੀ ਹੈ। ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਜ਼ਰੂਰੀ ਚੀਜਾ ਜਾਂ ਲੋੜਾਂ ਤੇ ਛੋਟੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਫਿਊ ਦੌਰਾਨ ਹੇਠ ਲਿਖੇ ਅਨੁਸਾਰ ਛੋਟ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ:-

1.ਕਰਫਿਊ  ਦੌਰਾਨ ਰੋਜ਼ਾਨਾ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ, ਦੁੱਧ ਅਤੇ ਡੇਅਰੀਆ ਖੋਲੀਆ ਜਾਣਗੀਆਂ ਤੇ ਦੋਧੀਆਂ ਵੱਲੋਂ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਦਿੱਤੀ ਜਾਵੇਗੀ।

2.ਕਰਫਿਊ ਦੌਰਾਨ ਪੈਟਰੋਲ ਪੰਪ ਅਤੇ ਕੈਮਿਸਟ ਦੁਕਾਨਾਂ ਤੇ ਅਖਬਾਰ ਪਹੁੰਚਾਉਣ ਵਾਲੇ ਲੋਕਾਂ ਨੂੰ ਘਰ ਜਾ ਕੇ ਸੇਵਾਵਾਂ ਦੇਣਗੇ।

3.ਕਰਫਿਊ ਦੌਰਾਨ ਸਬਜ਼ੀਆਂ ਅਤੇ ਫਲ ਰੋਜ਼ਾਨਾ 2 ਤੋਂ 6 ਵਜੇ ਤੱਕ ਸਪਲਾਈ ਕੀਤੇ ਜਾਣਗੇ।

4.ਕਰਫਿਊ ਦੌਰਾਨ ਕਰਿਆਣਾ, ਬੇਕਰੀ ਅਤੇ ਐੱਲ.ਪੀ.ਜੀ ਹਰ ਰੋਜ਼ ਦੁਪਿਹਰ 2 ਤੋਂ 6 ਵਜੇ ਤੱਕ ਖੁੱਲਣਗੇ।

5.ਕਰਫਿਊ ਦੌਰਾਨ ਰੋਜ਼ਾਨਾ ਪਸ਼ੂਆਂ ਦੀ ਖੁਰਾਕ ਦੀ ਢੋਆ-ਢੂਆਈ ਰੋਜ਼ਾਨਾ 2 ਤੋਂ 8 ਵਜੇ ਤੱਕ।

6.ਕਰਫਿਊ ਦੌਰਾਨ ਪੋਲਟਰੀ ਫੀਡ, ਕੇਟਲ ਫੀਡ ਦੀਆਂ ਦੁਕਾਨਾਂ ਹਫ਼ਤੇ ਵਿੱਚ ਦੋ ਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹੀਆਂ ਜਾਣਗੀਆਂ।

7.ਕਰਫਿਊ ਦੌਰਾਨ ਹਸਪਤਾਲ ਅਤੇ ਡਾਕਟਰ ਕਲੀਨਿਕ ਸਿਰਫ਼ ਐਮਰਜੈਂਸੀ ਸੇਵਾਵਾਂ ਲਈ ਹਰ ਰੋਜ਼ ਕੰਮ ਕਰ ਸਕਦੇ ਹਨ।