International

ਬ੍ਰਿਟੇਨ ਦੀ ਸਿਹਤ ਮੰਤਰੀ ਨੂੰ ਹੋਇਆ ਕੋਰੋਨਾਵਾਇਰਸ

ਚੰਡੀਗੜ੍ਹ ( ਹਿਨਾ ) ਦੁਨੀਆ ਭਰ ‘ਚ ਫੈਲਿਆ ਕੋਰੋਨਾਵਾਇਰਸ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਸਕਿਆ। ਕੋਰੋਨਵਾਇਰਸ ਨਾਲ ਦੁਨੀਆ ਭਰ ‘ਚ ਮਰਨ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਤੋਂ ਵੀ ਵੱਧ ਹੋ ਗਈ ਹੈ। ਹੁਣ ਇਸ ਭਿਆਨਕ ਬਿਮਾਰੀ ਨੇ ਇੰਗਲੈਂਡ ‘ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇੰਗਲੈਂਡ ਵਿੱਚ ਇਸ ਵਾਇਰਸ ਨੇ ਹੁਣ ਤੱਕ 6 ਲੋਕਾਂ ਦੀ ਜਾਨ ਲੈ ਲਈ ਹੈ ਅਤੇ 26,000 ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਜਿੰਨਾਂ ਵਿੱਚ ਇੰਗਲੈਂਡ ਦੀ ਸਿਹਤ ਮੰਤਰੀ ਨੈਡੀਨ ਡੌਰਿਸ’ ਦੀ ਰਿਪੋਰਟ ਵੀ ਪਾਜ਼ਟਿਵ ਆਈ ਹੈ।

ਸਿਹਤ ਮੰਤਰੀ ‘ਨੈਡੀਨ ਡੌਰਿਸ’ ਨੇ ਇੱਕ ਬਿਆਨ ਦਿੰਦਿਆ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਵਾਇਰਸ ਦੇ ਲੱਛਣਾ ਬਾਰੇ ਦੱਸਿਆ ਗਿਆ, ਤਾਂ ਤੁਰੰਤ ਉਨਾਂ ਨੇ ਸਾਰੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਆਪ ਨੂੰ ਆਪਣੇ ਘਰ ਤੋਂ ਅਲੱਗ ਕਰ ਲਿਆ।

 

ਜਾਣਕਾਰੀ ਦੇ ਮੁਤਾਬਿਕ, ਇੰਗਲੈਂਡ ਦੇ ਸਿਹਤ ਵਿਭਾਗ ਵੱਲੋਂ ‘ਨੈਡੀਨ ਡੌਰਿਸ’ ਦੇ ਨਾਲ ਮਿਲੇ ਸਾਰੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਦਿਆਂ ‘ਨੈਡਿਨ ਡੌਰਿਸ’ ਨੇ ਐਲਾਨ ਕੀਤਾ ਹੈ ਕਿ ਉਸਦੇ ਸਿਹਤ ਵਿਭਾਗ ਦੇ ਦਫ਼ਤਰ ਨੂੰ ਕੁੱਝ ਦਿਨਾਂ ਲਈ ਬੰਦ ਕੀਤਾ ਜਾਵੇ।

ਚੀਨ ਤੋਂ ਬਾਅਦ ਸਭ ਤੋਂ ਵੱਧ ਇਹ ਬਿਮਾਰੀ ਇਟਲੀ ‘ਚ ਫੈਲ ਰਹੀ ਹੈ। ਜਿਥੇ ਹੁਣ ਤੱਕ ਕੁੱਲ 631 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8514 ਲੋਕ ਇਸ ਭਿਆਨਕ ਬਿਮਾਰੀ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

 

ਹੋਰ ਖ਼ਬਰਾਂ ਪੜ੍ਹਨ ਲਈ ਕਲਿਕ ਕਰੋਂ : khalastv.com