International

ਪਾਕਿਸਤਾਨ ‘ਚ ਰੇਲ ਗੱਡੀ ਨੇ ਬੱਸ ਦੇ ਕੀਤੇ ਤਿੰਨ ਟੋਟੇ,20 ਮੌਤਾਂ

ਚੰਡੀਗੜ੍ਹ- ਪਾਕਿਸਤਾਨ ਦੇ ਸਿੰਧ ਸੂਬੇ ‘ਚ ਇੱਕ ਯਾਤਰੀ ਬੱਸ ਅਤੇ ਟ੍ਰੇਨ ਦੀ ਜ਼ਬਰਦਸਤ ਟੱਕਰ ਹੋਈ ਹੈ। ਇਸ ਹਾਦਸੇ ਵਿੱਚ 20 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਜਿਆਦਾ ਲੋਕ ਜ਼ਖਮੀ ਹੋ ਚੁੱਕੇ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਸੁੱਕੂਰ ਜਿਲ੍ਹੇ ‘ਚ ਰੋਹੜੀ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਸੀ। ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਪਾਕਿਸਤਾਨੀ ਐਕਸਪ੍ਰੈੱਸ ਰੋਹੜੀ ਰੇਲਵੇ ਸਟੇਸ਼ਨ ਨੇੜੇ ਮਨੁੱਖ ਰਹਿਤ ਕ੍ਰਾਸਿੰਗ ‘ਤੇ ਇੱਕ ਯਾਤਰੀ ਬੱਸ ਨਾਲ ਟਕਰਾ ਗਈ ਸੀ। ਇਸ ਬੱਸ ਵਿੱਚ 20 ਯਾਤਰੀ ਸਵਾਰ ਸਨ। ਟੱਕਰ ਹੋਣ ਕਾਰਨ ਬੱਸ ਦੇ ਤਿੰਨ ਟੁਕੜੇ ਹੋ ਗਏ ਸੀ। ਟ੍ਰੇਨ ਦੇ ਸਹਾਇਕ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ ਅਤੇ ਟ੍ਰੇਨ ‘ਚ ਸਵਾਰ ਯਾਤਰੀ ਸੁਰੱਖਿਅਤ ਹਨ।

ਇਹ ਰੇਲਵੇ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਸੀ ਜਿਸ ਉਪਰ ਮੌਕੇ ‘ਤੇ ਆਵਾਜਾਈ ਰੋਕਣ ਲਈ ਉੱਥੇ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਖੈਰਪੁਰ ਦੇ ਸਾਰੇ ਹਸਪਤਾਲਾਂ ‘ਚ ਐਮਰਜੈਂਸੀ ਐਲਾਨ ਕੀਤੀ ਹੈ। ਪਾਕਿਸਤਾਨ ਰੇਲਵੇ ਕੋਲ 2,470 ਮਨੁੱਖ ਰਹਿਤ ਕ੍ਰਾਸਿੰਗ ਰੇਲਵੇ ਹਨ। ਰੇਲਵੇ ਮੰਤਰਾਲਾ ਇਸ ਲਈ ਸੂਬਾ ਸਰਕਾਰ ਨੂੰ ਕਈ ਵਾਰ ਕਹਿ ਚੁੱਕਾ ਹੈ।