International

ਦਾਨ ਲੈਣ ਖ਼ਾਤਰ ਅਮਰੀਕੀਆਂ ਦੀਆਂ ਲੱਗੀਆਂ ਲਾਈਨਾਂ

‘ਦ ਖ਼ਾਲਸ ਬਿਊਰੋ :- ਅਮਰੀਕਾਂ ‘ਚ ਕੋਰੋਨਾਵਾਇਰਸ ਦੀ ਮਹਾਂਮਾਰੀ ਦਾ ਪ੍ਰਕੋਪ ਠੱਲ ਰਹੇ ਪਰਿਵਾਰ ਜ਼ਿਆਦਾਤਰ ਭੋਡਨ ਬੈਂਕਾਂ ਵੱਲ ਵਹੀਰਾਂ ਘੱਤ ਰਹੇ ਹਨ ਅਤੇ ਦੂਰ-ਦੂਰ ਤੱਕ ਕਤਾਰਾਂ ਬੰਨ੍ਹ ਕੇ ਦਾਨ ਲਈ ਘੰਟਿਆਂਬੱਧੀ ਦੀ ਉਡੀਕ ਕਰ ਰਹੇ ਹਨ। ਲਾਗਡਾਊਨ ਕਾਰਨ ਇੱਕ ਤੋਂ ਬਾਅਦ ਇੱਕ ਕਾਰੋਬਾਰ ਰਾਤੋ-ਰਾਤ ਬੰਦ ਹੋਣ ਕਾਰਨ 2.2 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ ਤ ਉਹ ਖਾਣ–ਪੀਣ ਲਈ ਦਾਨੀਆਂ ‘ਤੇ ਨਿਰਭਰ ਹੋ ਗਏ ਹਨ। ਬੀਤੇ ਦਿਨੀਂ ਪੈਨਸਿਲਵੇਨੀਆ ‘ਚੇ ਗਰੇਟਰ ਪਿਟਸਬਰਗ ਕਮਿਊਨਿਟੀ ਫੂਡ ਬੈਂਕ ਦੇ ਇੱਕ ਵੰਡ ਕੇਂਦਰ ‘ਚ ਕਰੀਬ ਇੱਕ ਹਜਾਰ ਕਾਰਾਂ ਕਤਾਰਾਂ ‘ਚ ਖੜੀਆਂ ਰਹੀਆਂ। ਭੋਜਨ ਬੈਂਕਾਂ ਦੇ ਪੈਕੇਟਾਂ ਦੀ ਮੰਗ ਮਾਰਚ ‘ਚ ਕਰੀਬ 40 ਫੀਸਦ ਵੱਧ ਗਈ ਹੈ। ਜਥੇਬੰਦੀ ਦੇ ਮੀਤ ਪ੍ਰਧਾਨ ਬ੍ਰਾਇਨ ਗੁਲਿਸ਼ ਨੇ ਕਿਹਾ, ‘ਵੱਡੀ ਗਿਣਤੀ ‘ਚ ਲੋਕ ਪਹਿਲੀ ਵਾਰ ਉਨ੍ਹਾਂ ਦੀ ਸੇਵਾ ਦੀ ਵਰਤੋਂ ਕਰ ਰਹੇ ਹਨ। ਉਹ ਪਹਿਲਾਂ ਕਦੀ ਵੀ ਭੋਜਨ ਬੈਂਕ ਕੋਲ ਨਹੀਂ ਆਏ।

ਉਨ੍ਹਾਂ ਦੱਸਿਆ ਕਿ ਇਸ ਲਈ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਦੱਖਣ-ਪੱਛਮੀ ਪੈਨਸਿਲਵੇਨੀਆ ‘ਚ 350 ਵੰਡ ਕੇਂਦਰ ਹਨ। ਉਨ੍ਹਾਂ ਕਿਹਾ, ਇਸ ਲਈ ਇਹ ਕਤਾਰਾਂ ਇੰਨੀਆਂ ਲੰਮੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਨੈੱਟਵਰਕ ਇੰਨਾ ਵੱਡਾ ਹੈ।  ਨਿਊ ਓਰਲੀਨਜ਼ ਤੋਂ ਲੈ ਕੇ ਡੈਟਰੋਇਟ ਤੱਕ ਪੂਰੇ ਅਮਰੀਕਾ ‘ਚ ਲੋਕ-ਭੋਜਨ ਬੈਂਕਾਂ ਵੱਲ ਜਾ ਰਹੇ ਹਨ। ਉੱਪ-ਨਗਰ ਬੋਸਟਨ ‘ਚ ਚੇਲਸੀਆ ‘ਚ ਇੱਕ ਭੋਜਨ ਵੰਡ ਕੇਂਦਰ ‘ਚ ਐਲਾਨਾ ਨਾਂ ਦੀ ਮਹਿਲਾਂ ਨੇ ਕਿਹਾ, ਸਾਨੂੰ ਕੰਮ ‘ਤੇ ਗਿਆ ਨੂੰ ਮਹੀਨੇ ਲੰਘ ਗਏ ਹਨ। ਮੈਨੂੰ ਕੱਲ੍ਹ 15 ਦਿਨ ਦੇ ਨਵਜੰਮੇ ਬੱਚੇ ਨਾਲ ਇੱਕ ਮਹਿਲਾ ਮਿਲੀ। ਉਸ ਦਾ ਪਤੀ ਕੰਮ ਨਹੀਂ ਕਰ ਰਿਹਾ ਹੈ। ਉਸ ਦੇ ਦੋ ਬੱਚੇ ਹੋਰ ਹਨ। ਉਨ੍ਹਾਂ ਦੇ ਘਰ ‘ਚ ਖਾਣ-ਪੀਣ ਦਾ ਕੋਈ ਸਾਮਾਨ ਨਹੀਂ ਹੈ। ਹਰ ਕਿਤੇ ਭੋਜਨ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਹੋਰ ‘ਚ ਉਨ੍ਹਾਂ ਦੇ ਭੋਜਨ ਦੀ ਮੰਗ ਅਚਾਨਕ ਵੱਧਣ ਲੱਗ ਪਈ ਹੈ।