India Punjab

ਕਿੱਧਰ ਜਾਣਗੇ ਕਿਸਾਨ, ਤੀਜਾ ਖੇਤੀ ਸੋਧ ਬਿਲ ਵੀ ਸਦਨ ‘ਚ ਪਾਸ ਹੋਇਆ

‘ਦ ਖ਼ਾਲਸ ਬਿਊਰੋ:- ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਦੇ ਬਾਵਜੂਦ ਵੀ ਰਾਜ ਸਭਾ ਵਿੱਚ ਤੀਸਰਾ ਖੇਤੀ ਬਿੱਲ ਵੀ ਪਾਸ ਕਰ ਦਿੱਤਾ ਗਿਆ ਹੈ। ਖੇਤੀ ਨਾਲ ਜੁੜੇ ਜ਼ਰੂਰੀ ਚੀਜ਼ਾਂ (ਸੋਧ) ਬਿੱਲ 2020 ‘ਤੇ ਰਾਜਸਭਾ ‘ਚ ਮੋਹਰ ਲੱਗ ਗਈ ਹੈ। ਇਸ ਬਿੱਲ ‘ਚ ਅਨਾਜ, ਦਾਲਾਂ, ਆਲੂ, ਪਿਆਜ਼ ਆਦਿ ਸਮੇਤ ਕੁੱਝ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ‘ਚੋਂ ਬਾਹਰ ਕੱਢਣ ਦਾ ਪ੍ਰਬੰਧ ਹੈ।  ਸਰਕਾਰ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਨਿਵੇਸ਼ਕਾਂ ਨੂੰ ਕਾਰੋਬਾਰ ਕਰਨ ‘ਚ ਮਦਦ ਮਿਲੇਗੀ ਅਤੇ ਸਰਕਾਰੀ ਦਖ਼ਲ ਅੰਦਾਜ਼ੀ ਤੋਂ ਛੁਟਕਾਰਾ ਮਿਲੇਗਾ।  ਲੋਕ ਸਭਾ ਨੇ ਜ਼ਰੂਰੀ ਵਸਤੂਆਂ (ਸੋਧ) ਬਿੱਲ 2020 ਨੂੰ 15 ਸਤੰਬਰ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਬਿੱਲ ਵਿੱਚ ਕਿਹਾ ਗਿਆ ਹੈ ਕਿ ਅਨਾਜ, ਦਾਲਾਂ, ਖਾਣਯੋਗ ਤੇਲ, ਆਲੂ ਤੇ ਪਿਆਜ਼ ਜ਼ਰੂਰੀ ਚੀਜ਼ਾਂ ਨਹੀਂ ਹੋਣਗੇ। ਉਤਪਾਦਨ, ਸਟੋਰੇਜ, ਵੰਡ ‘ਤੇ ਸਰਕਾਰ ਦਾ ਨਿਯੰਤਰਣ ਖ਼ਤਮ ਹੋ ਜਾਵੇਗਾ।  ਭੋਜਨ ਸਪਲਾਈ ਲੜੀ ਦੀ ਆਧੁਨਿਕੀਕਰਨ ‘ਚ ਮਦਦ ਕਰੇਗਾ। ਕੀਮਤਾਂ ਖਪਤਕਾਰਾਂ ਲਈ ਵੀ ਸਥਿਰ ਰਹਿਣਗੀਆਂ। ਸਬਜ਼ੀਆਂ ਦੀਆਂ ਕੀਮਤਾਂ ਦੁੱਗਣੀਆਂ ਹੋਣ ‘ਤੇ ਸਟਾਕ ਲਿਮਟ ਲਾਗੂ ਹੋਣਗੀਆਂ।

ਇਸ ਤੋਂ ਪਹਿਲਾ ਰਾਜ ਸਭਾ ‘ਚ ਕਿਸਾਨੀ ਤੇ ਉਤਪਾਦਨ ਵਪਾਰ ਤੇ ਵਣਜ (ਤਰੱਕੀ ਤੇ ਸਹੂਲਤ) ਬਿੱਲ, 2020 ਤੇ ਕਿਸਾਨੀ (ਸਸ਼ਕਤੀਕਰਨ ਤੇ ਸੁਰੱਖਿਆ) ਮੁੱਲ ਦਾ ਭਰੋਸਾ ਤੇ ਫਾਰਮ ਸੇਵਾਵਾਂ ਬਿੱਲ, 2020 ਨੂੰ ਪਾਸ ਕੀਤਾ ਗਿਆ ਹੈ।