India Punjab

ਕਿਸਾਨਾਂ ਦੇ ਚੱਕਾ ਜਾਮ ਕਰਨ ਤੋਂ ਪਹਿਲਾਂ ਹੀ ਰੇਲਵੇ ਨੇ ਰੱਦ ਕੀਤੀਆਂ ਰੇਲਾਂ

‘ਦ ਖ਼ਾਲਸ ਬਿਊਰੋ:- ਖੇਤੀ ਸੋਧ ਬਿੱਲਾਂ ਖ਼ਿਲਾਫ਼ ਪੰਜਾਬ ਵਿੱਚ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਨੇ 24 ਤੇ 26 ਸਤੰਬਰ ਵਿਚਕਾਰ ਰੇਲਾਂ ਰੋਕਣ ਦਾ ਸੱਦਾ ਦਿੱਤਾ ਹੈ ਜਦਕਿ 25 ਸਤੰਬਰ ਦੇ  ‘ਪੰਜਾਬ ਬੰਦ’ ਤੋਂ ਬਾਅਦ ਪਹਿਲੀ ਅਕਤੂਬਰ ਤੋਂ ‘ਰੇਲਾਂ ਦਾ ਚੱਕਾ’ ਅਣਮਿੱਥੇ ਸਮੇਂ ਲਈ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਵਿੱਚ ਕਿਸਾਨਾਂ ਵੱਲੋਂ ਕੱਲ੍ਹ ਤੋਂ 48 ਘੰਟਿਆਂ ਲਈ ਰੇਲਾਂ ਰੋਕਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਗੱਡੀਆਂ ਰੱਦ ਕਰ ਦਿੱਤੀਆਂ ਹਨ।  ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਆਪਣੇ ਵਰਕਰਾਂ ਅਤੇ ਹਮਾਇਤੀਆਂ ਨੂੰ ਅਪੀਲਾਂ ਕੀਤੀਆਂ ਹਨ ਅਤੇ ਪੰਜਾਬ ਬੰਦ ਨੂੰ ਆਪਣੀ ਹਮਾਇਤ ਦਿੱਤੀ ਹੈ।

ਜਾਣਕਾਰੀ ਮੁਤਾਬਕ ਅਜਿਹੀ ਸਥਿਤੀ ਨੂੰ ਦੇਖਦੇ ਹੋਏ ਰੇਲੇਵੇ ਵੱਲੋਂ ਜਿਹੜੀਆਂ 14 ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ ਸ਼ਾਮਲ ਹਨ-

  • ਗੋਲਡਨ ਟੈਂਪਲ ਮੇਲ ਕੋਵਿਡ-19 ਸਪੈਸ਼ਲ -ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ (02903 ਅਤੇ 02904)
  • ਅੰਮ੍ਰਿਤਸਰ- ਕੋਲਕਾਤਾ ਸੂਪਰਫਾਸਟ (02357 ਅਤੇ 02358),
  • ਕਰਮਭੂਮੀ ਕੋਵਿਡ-19 ਸਪੈਸ਼ਲ-ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ (02407 ਅਤੇ 02408)
  • ਪੱਸ਼ਚਿਮ ਡੀਲਕਸ ਐਕਸਪ੍ਰੈੱਸ- ਅੰਮ੍ਰਿਤਸਰ ਤੋਂ ਮੁੰਬਈ (02925 and 02926)
  • ਸੱਚਖੰਡ ਐਕਸਪ੍ਰੈੱਸ ਕੋਵਿਡ-19 ਸਪੈਸ਼ਲ – ਅੰਮ੍ਰਿਤਸਰ ਤੋਂ ਨਾਂਦੇੜ (02715 and 02716)
  • ਜਨ ਸ਼ਤਾਬਦੀ ਐਕਸਪ੍ਰੈੱਸ- ਅੰਮ੍ਰਿਤਸਰ ਤੋਂ ਹਰਿਦੁਆਰ (02053 and 02054)
  • ਸ਼ਹੀਦ ਐਕਸਪ੍ਰੈੱਸ- ਅੰਮ੍ਰਿਤਸਰ ਤੋਂ ਜਯਾਨਗਰ (04673 and 04674)