International

ਇਟਲੀ ਤੋਂ ਬਾਅਦ ਸਪੇਨ ਨੇ ਵੀ ਮੌਤਾਂ ਦੀ ਗਿਣਤੀ ‘ਚ ਚੀਨ ਨੂੰ ਛੱਡਿਆ ਪਿੱਛੇ

ਚੰਡੀਗੜ੍ਹ- ਕੋਰੋਨਾਵਾਇਰਸ ਕਰਕੇ ਪੂਰੀ ਦੁਨੀਆ ਦਹਿਸ਼ਤ ਵਿੱਚ ਜੀਅ ਰਹੀ ਹੈ। ਇਸ ਵਾਇਰਸ ਕਾਰਨ ਕਈ ਦੇਸ਼ਾਂ ਵਿੱਚ ਮੌਤਾਂ ਹੋ ਰਹੀਆਂ ਹਨ। ਸਪੇਨ ਵਿੱਚ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਜ਼ਿਆਦਾ ਹੋ ਗਿਆ ਹੈ। ਸਪੇਨ ਵਿੱਚ ਇੱਕ ਦਿਨ ਵਿੱਚ 738 ਮੌਤਾਂ ਹੋਣ ਤੋਂ ਬਾਅਦ, ਸਪੇਨ ਵਿੱਚ ਮੌਤਾਂ ਦੀ ਗਿਣਤੀ 3434 ਹੋ ਗਈ ਹੈ। ਸਪੇਨ ਵਿੱਚ ਇਸ ਸਮੇਂ 27000 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮੈਡਰਿਡ ਵਿੱਚ ਸਭ ਤੋਂ ਵੱਧ ਕੇਸ ਹਨ, ਪਰ ਕੈਟੇਲੋਨੀਆਂ ਵਿੱਚ ਗਿਣਤੀ ਵੱਧ ਰਹੀ ਹੈ। ਸਪੇਨ ਦੀ ਪ੍ਰਧਾਨ ਮੰਤਰੀ ਕਾਰਮੈਨ ਕਾਲਵੋ ਦਾ ਵੀ ਟੈਸਟ ਪਾਜ਼ੀਟਿਵ ਆਇਆ ਹੈ। ਉਹ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਸ ਦੇ ਮੁਕਾਬਲੇ, ਚੀਨ ਵਿੱਚ 3285 ਲੋਕਾਂ ਦੀ ਮੌਤ ਹੋਈ ਹੈ। ਇਟਲੀ ਵਿੱਚ ਸਭ ਤੋਂ ਵੱਧ 6820 ਲੋਕਾਂ ਦੀ ਮੌਤ ਹੋਈ ਹੈ।