International

ਅਮਰੀਕਾ ਚੀਨ ‘ਤੇ ਇੱਕ ਹੋਰ ਹਮਲਾ ਕਰਨ ਦੀ ਕਰ ਰਿਹਾ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ੍ਹ ਇੱਕ ਸੰਮੇਲਨ ਦੌਰਾਨ ਕਿਹਾ ਕਿ ਅਮਰੀਕਾ ਅਲੀਬਾਬਾ ਸਮੇਤ ਚੀਨ ਦੀਆਂ ਹੋਰ ਕੰਪਨੀਆਂ ‘ਤੇ ਪਾਬੰਦੀ ਲਗਾ ਸਕਦਾ ਹੈ। ਟਰੰਪ ਚੀਨ ਦੀ ਟਿਕਟੋਕ ਕੰਪਨੀ ‘ਤੇ ਪਹਿਲਾਂ ਹੀ ਰੋਕ ਲਗਾ ਚੁੱਕੇ ਹਨ।

ਅਮਰੀਕਾ ਨੇ 14 ਅਗਸਤ ਨੂੰ ਚੀਨ ਦੀ ਕੰਪਨੀ ਬਾਈਟਡਾਂਸ ਨੂੰ ਆਦੇਸ਼ ਵੀ ਦਿੱਤੇ ਸਨ ਕਿ ਉਹ 90 ਦਿਨਾਂ ਦੇ ਅੰਦਰ ਟਿਕਟੋਕ ਆਪਰੇਸ਼ਨ ਨੂੰ ਬੰਦ ਕਰੇ। ਅਮਰੀਕਾ ਇਹ ਪਾਬੰਦੀਆਂ ਵਿਅਕਤੀਗਤ ਡਾਟਾ ਸੁਰੱਖਿਆ ਨੂੰ ਲੈ ਕੇ ਵਧਾ ਰਿਹਾ ਹੈ ਤਾਂ ਜੋ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਕੋਈ ਨੁਕਸਾਨ ਨਾ ਹੋਵੇ।

ਟਰੰਪ ਬੀਤੇ ਕੁੱਝ ਦਿਨਾਂ ਤੋਂ ਚੀਨ ‘ਤੇ ਲਗਾਤਾਰ ਹਮਲਾਵਰ ਹੋ ਰਹੇ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਅਮਰੀਕਾ-ਚੀਨ ਦੇ ਵਪਾਰਕ ਸੰਬੰਧਾਂ ਨੂੰ ਇੱਕ ਕੇਂਦਰੀ ਰੂਪ ਵਿੱਚ ਬਦਲ ਦਿੱਤਾ ਹੈ। ਹਾਲਾਂਕਿ, ਟਰੰਪ ਨੇ ਕਈ ਮੌਕਿਆਂ ‘ਤੇ ਚੀਨ ਦੀ ਤਾਰੀਫ਼ ਵੀ ਕੀਤੀ ਹੈ। ਪਿਛਲੇ ਸਾਲ ਸੋਇਆਬੀਨ ਅਤੇ ਮੱਕੀ ਵਰਗੇ ਖੇਤੀਬਾੜੀ ਉਤਪਾਦਾਂ ਦੀ ਖ਼ਰੀਦ ਦੀ ਪ੍ਰਸ਼ੰਸਾ ਕਰਦੇ ਹੋਏ ਦੋਵਾਂ ਦੇਸ਼ਾਂ ਵਿਚਕਾਰ ਵਪਾਰਿਕ ਸਮਝੌਤਾ ਵੀ ਹੋਇਆ ਸੀ।